True Meaning of Friendship


ਦੋਸਤੀ

ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ।
ਦੋਸਤ ਵਿੱਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ।

ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ ਅਤੇ ਖ਼ਰਬੂਜੇ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ।

ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਅਤੇ ਮੁਸੀਬਤ ਵੇਲੇ ਉਹ ਪਰਖੇ ਜਾਂਦੇ ਹਨ।

ਆਪਣੇ ਆਪ ਨੂੰ ਪਛਾਣਨ ਲਈ ਦੋਸਤਾਂ ਦੀ ਹੋਂਦ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਹਲੋਂ ਤੇ ਚਿੜਚਿੜੇ ਸੁਭਾ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸ ਨੂੰ ਸਹੀ ਦੋਸਤ ਨਹੀਂ ਮਿਲੇ । ਸਾਡੀ ਸ਼ਖ਼ਸੀਅਤ ਲਈ ਸਾਡੇ ਦੋਸਤਾਂ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬੀਮਾਰੀ ਦੀ ਹਾਲਤ ਵਿਚ ਡਾਕਟਰ ਦਾ ਹੁੰਦਾ ਹੈ। ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ ਅਤੇ ਸਾਡਾ ਸੋਲਨ ਬਣਾਈ ਰੱਖੇ।

ਇਵੇਂ ਸਾਰਾ ਦੋਸਤ ਸਾਡੀ ਹੀ ਤਕੜੀ ਦਾ ਦੂਜਾ ਪਲੜਾ ਹੁੰਦਾ ਹੈ। | ਸਾਡੇ ਦੋਸਤ ਸਾਡੇ ਆਪਣੇ ਵਿਚਾਰਾਂ ਦੇ ਪੱਕਣ ਅਤੇ ਸਾਰੀ ਸ਼ਖ਼ਸੀਅਤ ਦੇ ਰੱਸਟ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ, ਕਿਉਂਕਿ ਆਪਣੇ ਵਿਚਾਰਾਂ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਅਸੀਂ ਆਪਣੇ ਦੋਸਤਾਂ ਸਾਹਮਣੇ ਹੀ ਕਰਦੇ ਹਾਂ।

ਦੋਸਤੀ ਇਕ ਲੋਕਤੰਤਰ ਰਿਸ਼ਤਾ ਹੈ।

ਅਸੀਂ ਜੀਵਨ ਵਿਚ ਤਿੰਨ ਪ੍ਰਕਾਰ ਦੇ ਲੋਕਾਂ ਨੂੰ ਮਿਲਦੇ ਹਾਂ, ਆਪਣੇ ਤੋਂ ਉੱਚਿਆਂ ਨੂੰ, ਆਪਣੇ ਵਰਗਿਆਂ ਨੂੰ ਅਤੇ ਆਪਣੇ ਤੋਂ ਨੀਵਿਆਂ ਨੂੰ। ਦੋਸਤ ਸਾਡੇ ਵਰਗੇ ਹੁੰਦੇ ਹਨ।

ਦੋਸਤ ਸਾਡੀ 'ਮੇਂ' ਦਾ ਹੀ ਹੋਰ-ਹੋਰ ਰੂਪ ਹੁੰਦੇ ਹਨ। ਦੋਸਤ ਇਕ ਹੀ ਦੀਵੇ ਵਿਚੋਂ ਬਲਣ ਵਾਲੀਆਂ ਕਈ ਬੱਤੀਆਂ ਹੁੰਦੀਆਂ ਹਨ।

ਇਕ ਦੋਸਤ ਹੀ ਕਾਫੀ ਹੁੰਦਾ ਹੈ, ਦੋ ਦੋਸਤਾਂ ਜਿਹੀ ਕੋਈ ਰੀਸ ਨਹੀਂ, ਤਿੰਨ ਦੋਸਤ ਕਰਮਾਂ ਵਾਲਿਆਂ ਦੇ ਹੁੰਦੇ ਹਨ, ਚਾਰ ਦੋਸਤ ਸੰਭਵ ਨਹੀਂ ਹੁੰਦੇ। | ਦੋਸਤ ਕਦੇ ਗਿਣੇ ਨਹੀਂ ਜਾਂਦੇ, ਕਿਉਂਕਿ ਇਤਨੇ ਦੋਸਤ ਹੁੰਦੇ ਹੀ ਨਹੀਂ ਕਿ ਉਨ੍ਹਾਂ ਨੂੰ ਗਿਣਨ ਦੀ ਲੋੜ ਪਏ।

ਆਪਣੇ ਆਪ ਬਾਰੇ ਸੋਚੋ, ਕੀ ਕੁਝ ਅਜਿਹਾ ਹੈ ਜੋ ਤੁਸੀਂ ਇਸ ਕਰਕੇ ਕਰਦੇ ਹੋ, ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਲੱਗਦਾ ਹੈ ਜਾਂ ਕੁਝ ਅਜਿਹਾ ਹੈ ਜੋ ਤੁਸੀਂ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਨਹੀਂ ਲੱਗਦਾ।

ਸਾਡੇ ਦੋਸਤਾਂ ਦਾ ਸਾਡੇ ਉਤੇ ਅਚੇਤ ਪ੍ਰਭਾਵ ਅਤੇ ਦਬਾਓ ਹੁੰਦਾ ਹੈ। ਉਹ ਸਾਝੀ ਸੋਚ ਅਤੇ ਸਾਝੇ ਵਰਤਾਰੇ ਨੂੰ ਬੜੇ ਸੂਖਮ ਢੰਗ ਨਾਲ ਪ੍ਰਭਾਵਿਤ ਕਰਦੇ ਹਨ।

ਸਾਡੇ ਸਾਰੇ ਰਿਸ਼ਤੇ, ਸਮਾਜ ਜਾਂ ਸਾਡੇ ਮਾਪੇ ਨਿਸ਼ਚਿਤ ਕਰਦੇ ਹਨ, ਦੋਸਤੀ ਸਾਡਾ ਆਪ ਸਿਰਜਿਆ ਰਿਸ਼ਤਾ ਹੁੰਦੀ ਹੈ।

ਅੰਤਮ ਨਿਰਣੇ ਅਨੁਸਾਰ ਸਾਨੂੰ ਉਹੀ ਦੋਸਤ ਮਿਲਦੇ ਹਨ, ਜਿਨ੍ਹਾਂ ਦੇ ਅਸੀਂ ਯੋਗ ਹੁੰਦੇ ਹਾਂ। ਦੋਸਤ ਸਾਡਾ ਆਪਣਾ ਵਿਸਥਾਰ ਹੁੰਦੇ ਹਨ।

ਚੜਦੀ ਜਵਾਨੀ ਵਿਚ ਦੋਸਤੀਆਂ ਪੈਂਦੀਆਂ ਹਨ। ਦੋਹਾਂ ਧਿਰਾਂ ਦੇ ਵਿਕਾਸ ਕਰਨ ਨਾਲ ਦੋਸਤੀਆਂ ਵਿਕਾਸ ਕਰਦੀਆਂ ਹਨ । ਜਿਸ ਧਿਰ ਦਾ ਵਿਕਾਸ ਰੁਕ ਜਾਵੇ, ਉਸ ਧਿਰ ਦੇ ਖਾਰਜ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਦੋਸਤੀ ਦੋ ਬਰਾਬਰ ਧਿਰਾਂ ਵਿਚ ਹੀ ਸੰਭਵ ਹੁੰਦੀ ਹੈ।

ਜਿਥੇ ਇਕ ਦੋਸਤ ਦੀਆਂ ਕੀਤੀਆਂ ਦਾ ਬਦਲਾ ਚੁਕਾਉਣ ਦੀ ਦੂਜੇ ਵਿਚ ਸਮਰੱਥਾ ਜਾਂ ਸੰਭਾਵਨਾ ਨਾ ਹੋਏ, ਉਥੋਂ ਦੋਸਤੀ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਦੋਵੇਂ ਧਿਰਾਂ ਉਚੌਚ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਦੋਸਤੀ ਇਕ ਅਜਿਹਾ ਵਾਤਾਵਰਨ ਸਿਰਜਦੀ ਹੈ, ਜਿਸ ਵਿਚ ਸੰਪੂਰਨ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ ਅਤੇ ਕਿਸ਼ ਵੀ ਹੋਰ ਥਾਂ ਦੇ ਮੁਕਾਬਲੇ, ਜਿਥੇ ਦੋਸਤੇ ਹਾਜ਼ਰ ਹੋਵੇ, ਉਥੇ ਸਾਹ ਸੌਖਾ ਆਉਂਦਾ ਹੈ।

| ਕਿਉਂਕਿ ਦੋਸਤੀ ਬਰਾਬਰੀ ਦਾ ਰਿਸ਼ਤਾ ਹੁੰਦੀ ਹੈ, ਸੋ ਨਾ ਕਦੇ ਦੋਸਤ ਨੂੰ ਆਪਣਾ ਨੌਕਰ ਰੱਖਣਾ ਚਾਹੀਦਾ ਹੈ ਅਤੇ ਨਾਂ ਹੀ ਉਸ ਦੀ ਨੌਕਰੀ ਕਰਨੀ ਚਾਹੀਦੀ ਹੈ।

ਦੋਸਤੀ ਵਿਚ ਨਿਘ ਉਦੋਂ ਤੱਕ ਹੀ ਰਹਿੰਦਾ ਹੈ, ਜਦੋਂ ਤੱਕ ਇਹ ਪਵਿੱਤਰ ਰਿਸ਼ਤਾ ਫੇ-ਨੁਕਸਾਨ ਤੋਂ ਮੁਕਤ ਰਹਿੰਦਾ ਹੈ।

ਦੋਸਤ ਅਤੇ ਦੁਸ਼ਮਣ ਵਿਚ ਮੁਸਕਰਾਹਟ ਅਤੇ ਡਿਊੜੀ ਵਾਲਾ ਅੰਤਰ ਹੁੰਦਾ ਹੈ। ਉਚੇਚ ਦਾ ਸ਼ਿਕਾਰ ਹੋਈ ਦੋਸੜੀ ਚ ਸਾਹ ਲੈਣਾ ਔਖਾ ਹੋ ਜਾਂਦਾ ਹੈ।

ਦੋਸਤੀ ਨੂੰ ਘੁਣ ਉਦੋਂ ਲਗਦਾ ਹੈ, ਜਦੋਂ ਉਸ ਵਿਚ ਅਜਿਹੇ ਛੋਟੇ-ਛੋਟੇ ਦੋਸ਼ ਉਪਜ ਪੈਣ ਕਿ ਉਨਾਂ ਦੀ ਸ਼ਿਕਾਇਤ ਕਰਨੀ ਠੀਕ ਪ੍ਰਤੀਬ ਨਾ ਹੋਏ ਪਰ ਇਹ ਦੋਸ਼ ਇਤਨੇ ਵੱਧ ਜਾਣ ਕਿ ਉਨ੍ਹਾਂ ਸਬੰਧੀ ਚੁੱਪ ਰਹਿਣਾ ਔਖਾ ਹੋ ਜਾਏ।

ਰਾਜਨੀਤਕ ਸ਼ਕਤੀ ਵਾਲੇ ਵਿਅਕਤੀਆਂ ਵਿਚ ਦੋਸਤੀ ਸੰਭਵ ਨਹੀਂ ਹੁੰਦੀ, ਕਿਉਂਕਿ ਸੀ ਉਤੇ ਬੈਠਾ ਹਾਕਮ ਬਾਕੀ ਸਾਰਿਆਂ ਨੂੰ ਆਪਣੇ ਅਧੀਨ ਜਾਂ ਆਪਣੇ ਦੁਸ਼ਮਣ ਮਿਥ ਲੈਂਦਾ ਹੈ ਅਤੇ ਉਨ੍ਹਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਅਧੀਨ ਵਿਅਕਤੀਆਂ ਵਾਂਗ ਜਾਂ ਦੁਸ਼ਮਣਾਂ ਵਾਂਗ ਵਿਚਹਨ।

ਜੂਲੀਅਸ ਸੀਜ਼ਰ ਅਤੈ ਬਰੂਟਸ ਦੀ ਉਦਾਹਰਣ ਸਾਡੇ ਸਾਹਮਣੇ ਹੈ। ਬੋਨੋਮੀ ਮਿਹਰਬਾਨੀ ਦੀ ਦੋਸਤੀ ਨੂੰ ਖ਼ਤਮ ਕਰਦੀ ਹੈ।

ਸੁਦਾਮਾ ਜਦੋਂ ਆਪਣੇ ਦੋਸਤ ਕ੍ਰਿਸ਼ਨ ਕੋਲ ਗਿਆ ਸੀ ਤਾਂ ਉਸ ਦੀ ਦੋਸਤੀ ਦਾ ਦਾਅਵਾ ਅਸਲ ਵਿਚ ਦੋਸਤੀ ਦਾ ਵਾਸਤਾ ਸੀ । ਦੋਸਤੀ ਦੇ ਜਾਰੀ ਰੱਖਣ ਲਈ ਜ਼ਰੂਰੀ ਹੈ। ਕਿ ਦੋਵਾਂ ਧਿਰਾਂ ਦੀ ਆਰਥਿਕ ਅਤੇ ਮਾਨਸਿਕ ਪੱਧਰ ਇਕ ਹੋਏ , ਨਹੀਂ ਤਾਂ ਇੱਕ ਧਿਰ, ਦੂਜੀ ਨੂੰ ਖਿੱਚ ਹੀ ਪ੍ਰਤੀਤ ਹੋਵੇਗੀ।

ਦੋਸਤ ਨੇੜੇ-ਨੇੜੇ ਉੱਗ ਰਹੇ ਦਰੱਖ਼ਤਾਂ ਵਾਂਗ ਹੁੰਦੇ ਹਨ, ਉਨ੍ਹਾਂ ਦਾ ਬਹੁਤ ਅਧਿਕ ਨੇੜੇ ਹੋਣਾ ਉਨ੍ਹਾਂ ਦੇ ਵਿਕਾਸ ਨੂੰ ਰੋਕ ਦੇਵੇਗਾ ਤੇ ਉਨ੍ਹਾਂ ਦਾ ਬਹੁਤ ਦੂਰ ਹੋਣਾ, ਉਨ੍ਹਾਂ ਦੀ ਸਾਂਝ ਨੂੰ ਮੁਕਾ ਦੇਵੇਗਾ।

ਦੋਸਗੀ ਉਸ ਵਾਤਾਵਰਨ ਵਿਚ ਪੈਂਦੀ ਹੈ, ਜਿਸ ਵਿਚ ਦੋਵੇਂ ਧਿਰਾਂ ਆਪਸੀ ਮੁਕਾਬਲੇ ਤੋਂ ਮੁਕਤ ਹੋਣ । ਜਮਾਤੀਆਂ ਦੀ ਦੋਸਤੀ ਜਾਂ ਇਕ ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਦੋਸਤੀ, ਦੋਸਤੀ ਨਹੀਂ ਹੁੰਦੀ, ਇਹ ਅਸਲ ਵਿਚ ਸਾਂਝੇ ਹਿੱਤਾਂ ਲਈ ਜਾਂ ਸਾਂਝੇ ਦੁਸ਼ਮਣ ਵਿਰੁੱਧ ਮੋਰਚੇਬੰਦੀ ਹੁੰਦੀ ਹੈ।

ਇੱਕ ਡਾਕਟਰ ਅਤੇ ਇੱਕ ਇੰਜੀਨੀਅਰ ਦੋਸਤ ਹੋ ਸਕਦੇ ਹਨ, ਦੇ ਡਾਕਟਰ ਜਾਂ ਦੋ ਇੰਜੀਨੀਅਰ ਅਕਸਰ ਸ਼ਦੀਕ ਹੀ ਹੁੰਦੇ ਹਨ।

ਨਿਕੰਮੇ ਲੋਕ ਦੋਸਤੀ ਨੂੰ ਮਿਲਣ ਵਾਲੇ ਲਾਭਾਂ ਨਾਲ ਮਿਲਦੇ ਹਨ, ਜਦੋਂ ਕਿ ਦੋਸਤੀ ਪ੍ਰਾਪਤੀ ਦਾ ਨਹੀਂ ਦੇਣ ਜਾਂ ਤਿਆਗ ਦਾ ਰਿਸ਼ਤਾ ਹੁੰਦੀ ਹੈ।

ਸੱਚੇ ਦੋਸਤ ਦੀ ਪਛਾਣ ਇਹ ਹੈ ਕਿ ਸਵੇਰੇ ਤਿੰਨ ਵਜੇ ਖੁਲਾਓ, ਆਵੇਗਾ। ਦੋਸਤੀ ਦਾ ਸਮੁੱਚਾ ਸੰਕਲਪ ਸਾਮੰਤਵਾਦੀ ਯੁਗ ਦੀ ਦੇਣ ਹੈ।

ਪੂੰਜੀਵਾਦ ਨੇ ਹਰ ਖੇਤਰ ਵਿਚ ਅਤੇ ਹੋਰ ਵਿਅਕਤੀ ਵਿਚ ਮੁਕਾਬਲੇ ਅਤੇ ਸੁਆਰਥ ਦੀ ਰੁਚੀ ਇਸ ਹਿੰਦ ਤੱਕ ਬਲਵਾਨ ਕਰ ਦਿੱਤੀ ਹੈ ਕਿ ਦੋਸਤੀ ਜਿਹਾ ਸੁਭਾਵਕ ਰਿਸ਼ਤਾ ਇੱਕ ਅਜੂਬਾ ਬਣ ਗਿਆ ਹੈ।

ਬਹੁਤ ਸਾਰੀਆਂ ਅਜੋਕੀਆਂ ਮਾਨਸਿਕ ਬੀਮਾਰੀਆਂ ਦਾ ਕਾਰਨ ਇਹ ਹੈ ਕਿ ਆਪਣੇ ਦਿਲ ਦੀ ਵੇਦਨਾ ਦੱਸਣ ਲਈ ਸਾਡਾ ਕੋਈ ਦੋਸਤ ਨਹੀਂ ਹੁੰਦਾ। | ਜੋ ਕੁੱਧ ਇਕ ਦੋਸਤ ਨੂੰ ਦੂਜੇ ਲਈ ਆਪ-ਮੁਹਾਰੇ ਕਰਨਾ ਚਾਹੀਦਾ ਹੈ, ਉਸ ਨੂੰ ਕਰਨ ਦੀ ਹੁਣ ਅਖ਼ਬਾਰਾਂ ਵਿਚ ਖ਼ਬਰ ਪਦੀ ਹੈ।

ਦੋਸਤਾਂ ਨੂੰ ਦੱਸਿਆਂ ਸਾਡੀਆਂ ਖੁਸ਼ੀਆਂ ਧਣੀਆਂ ਚਾਹੀਦੀਆਂ ਹਨ, ਉਨ੍ਹਾਂ ਨਾਲ ਵੰਡਿਆਂ ਸਾਡੇ ਦੁੱਖ ਘੱਟਣੇ ਚਾਹੀਦੇ ਹਨ ਪਰ ਸਾਡੀਆਂ ਅਜੋਕੀਆਂ ਅਨੇਕਾਂ ਨਿੱਜੀ ਸਮੱਸਿਆਵਾਂ ਬਹੁਤ ਕਰ ਕੇ ਸਾਡੇ ਦੋਸਤਾਂ ਦੀਆਂ ਮਿਹਰਬਾਨੀਆਂ ਸਦਕਾ ਹੀ ਊਪਜਦੀਆਂ ਅਤੇ ਉੱਲਝਦੀਆਂ ਹਨ।

ਪੱਕੇ ਦੁਸ਼ਮਣ ਬਣ ਹੀ ਉਹ ਸਕਦੇ ਹਨ, ਜੋ ਕਿਸੇ ਸਮੇਂ ਪੱਕੇ ਦੋਸਤ ਰਹੇ ਹੋਣ।

ਪੂੰਜੀਵਾਦ ਹਰ ਵਸਤ ਅਤੇ ਰਿਸ਼ਤੇ ਨੂੰ ਪੈਸੇ ਦੀ ਡੱਕੜੀ ਵਿਚ ਤੋਲਦਾ ਹੈ। ਸੱਚ ਤਾਂ ਇਹ ਹੈ ਕਿ ਅਜੋਕੇ ਯੁਗ ਵਿਚ ਦੋਸਤੀ ਸੰਭਵ ਹੀ ਨਹੀਂ। ਰਾਜਨੀਤੀ ਵੀ ਮੇਰੇ ਦੁਸ਼ਮਣ ਦਾ

ਦੁਸ਼ਮਣ, ਮੇਰਾ ਦੋਸਤ ਹੈ' ਦੇ ਅਸੂਲ ਉੱਤੇ ਉਸਰਦੀ ਜਾ ਰਹੀ ਹੈ। ਸਾਡੇ ਦੁਮਣ ਦਰਜਨਾਂ ਦੇ ਹਿਸਾਬ ਉਪਜ ਰਹੇ ਹਨ ਪਰ ਦੋਸਤ ਲੱਭਿਆਂ ਨਹੀਂ ਲੱਗਦੇ ।

ਸਾਰੇ ਆਪਣੇ ਵਿਚ ਹੀ ਕਿਸੇ ਦਾ ਦੋਸਤ ਖਣਨ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਹਨ। ਇਸੇ ਕਰਕੇ ਦੁਸ਼ਮਣਾਂ ਵਰਗੇ ਦੋਸਤਾਂ ਤੋਂ ਬਚਣ ਦੇ ਨਵੇਂ ਤੋਂ ਨਵੇਂ ਸੰਕਲਪ ਉਸਰ ਰਹੇ ਹਨ , ਜਿਵੇਂ ਕਹਿੰਦੇ ਹਨ ਕਿ ਦੁਸ਼ਮਣਾਂ 'ਤੇ ਭਾਵੇਂ ਇਤਬਾਰ ਕਰ ਲਵੇ ਪਰ ਆਪਣੇ ਨਾਰਾਜ਼ ਦੋਸਤ ਉਤੇ ਨਹੀਂ। ਇਵੇਂ ਹੀ ਕਹਿੰਦੇ ਹਨ ਕਿ ਦੁਸ਼ਮਣ ਨੂੰ ਇੰਜ ਮਿਲੇ, ਜਿਵੇਂ ਉਸ ਨੇ ਇਕ ਦਿਨ ਦੋਸਤ ਬਣ ਜਾਣਾ ਹੋਏ। | ਇਹ ਵੀ ਕਿਹਾ ਜਾਂਦਾ ਹੈ ਕਿ ਅਹੁਦੇਦਾਰ ਦੋਸਤ ਅਤੇ ਦੁਆਰੇ ਦਾ ਵਿਆਹਿਆ ਦੋਸਤ, ਦੋਸਤ ਨਹੀਂ ਰਹਿੰਦੇ।

ਅਸੀਂ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਸਕਦੇ ਹਾਂ, ਆਪਣੇ ਦੋਸਤਾਂ ਨੂੰ ਨਹੀਂ। ਪਰਾਣੂ ਦੋਸਤ ਪੁਰਾਣੇ ਬੁਣਾਂ ਚਾਂਗ ਸੁੱਖਦਾਈ ਤਾਂ ਹੁੰਦੇ ਹਨ ਚੋਂ ਪੁਰਾਣੇ ਹੋਣ ਕਰ ਕੇ ਉਨ੍ਹਾਂ ਦਾ ਤਿਆਗ ਭਾਵੇਂ ਨਾ ਕਰੀਏ , ਪਰ ਉਨ੍ਹਾਂ ਦੀ ਵਰਤੌਂ ਘੱਟ ਜਾਂਦੀ ਹੈ।

ਮਹਿੰਗਾਈ ਦੇ ਜ਼ਮਾਨੇ ਵਿਚ ਦੋਸਤੀਆਂ ਵੀ ਮਹਿੰਗੀਆਂ ਹੋ ਗਈਆਂ ਹਨ।

ਸਾਡਾ ਆਲਾ-ਦੁਆਲਾ ਇਸ ਹੱਦ ਚੌਕ ਕ੍ਰਿਸ਼ਣ ਗਿਆ ਹੈ ਕਿ ਅਸੀਂ ਸਾਰੇ ਕਿਸੇ ਸੱਚੇ ਮਿੱਤਰ ਨੂੰ ਮਿਲਣ ਲਈ ਸਹਿਰੇ ਹੋਏ ਵਿਚਦੇ ਹਾਂ।

ਹੁਣ ਤਾਂ ਆਪਣੇ ਦੋਸਤਾਂ ਦੀਆਂ ਵਧੀਕੀਆਂ ਬਿਆਨ ਕਰਨ ਲਈ, ਸਾਨੂੰ ਹੋਰ ਦੋਸਤਾਂ ਦੀ ਲੋੜ ਬਣੀ ਰਹਿੰਦੀ ਹੈ।

ਸੱਚ ਤਾਂ ਇਹ ਹੈ ਕਿ ਦੇਸ ਨੂੰ ਜੀਵਿਤ ਰੱਖਣ ਲਈ ਬੜੀ ਮਿਹਨਤ ਅਤੇ ਗੁਣਾਂ ਦੀ ਲੋੜ ਹੁੰਦੀ ਹੈ ਅਤੇ ਦੋਸਤੀ ਦੇ ਵਿਕਾਸ ਅਤੇ ਵਾਧੇ ਲਈ ਕਈ ਸੰਕਟ ਲੜੀਦੇ ਹਨ। | ਜਿਵੇਂ ਅਸੀਂ ਹੱਕਾਂ ਪ੍ਰਤਿ ਵਧੇਰੇ ਸੁਚੇਤ ਹੋ ਕੇ ਫ਼ਰਜ਼ਾਂ ਪ੍ਰਤਿ ਅਵੇਸਲੇ ਹੋ ਗਏ ਹਾਂ , ਇਵੇਂ ਹੀ ਅਸੀਂ ਦੋਸਤਾਂ ਦੀਆਂ ਵਧੀਕੀਆਂ ਤਾਂ ਯਾਦ ਰੱਖਦੇ ਹਾਂ ਪਰ ਆਪਣੀਆਂ ਕੀਤੀਆਂ ਵਧੀਕੀਆਂ ਭੁੱਲ ਜਾਂਦੇ ਹਾਂ।

ਕਈ ਦੋਸਤੀਆਂ ਵਿਚ ਕੇਵਲ ਮੂਰਖਤਾ ਦੀ ਹੀ ਸਾਬ ਹੁੰਦੀ ਹੈ।

ਦੋਸਤੀ ਦੀਆਂ ਉਦਾਹਰਣਾਂ ਦੇਣ ਲਈ ਸਾਨੂੰ ਮਨੁੱਖੀ ਅਨੁਭਵ ਦੇ ਅਤੀਤ ਵੱਲ ਮੁੜਨਾ ਪੈਂਦਾ ਹੈ। ਇਕ ਵਾਰੀ ਰੋਮ ਵਿਚ ਇਕ ਮੁਜਰਿਮ ਨੂੰ ਬਾਦਸ਼ਾਹ ਨੇ ਪੁੱਛਿਆ ਤੂੰ ਮੁੜ-ਮੁੜ ਆਪਣੀ ਦੋਸਤੀ ਦਾ ਦਾਅਵਾ ਕਰ ਰਿਹਾ ਹੈ , ਦੇਸ ਨੂੰ ਆਪਣੇ ਦੋਸ ਵਾਸਤੇ ਕੀ ਕਰਨ ਲਈ ਤਿਆਰ ਹੈਂ?' ਉੱਤਰ ਮਿਲਿਆ 'ਸਭ ਕੁਝ'।ਕੀ ਸਜ਼ ਕੁਝ ?? ਵਿਚ ਉੱਤਰ ਮਿਲਿਆ 'ਸਭ y'। ਤਾਂ ਬਾਦਸ਼ਾਹ ਨੇ ਕਿਹਾ, 'ਜੇ ਉਹ ਤੈਨੂੰ ਕਹੇ ਕਿ ਪਵਿੱਤਰ ਮੰਦਰਾਂ ਨੂੰ ਅੱਗ ਲਾ ਦੇ, ਕੀ ਤੂੰ ਇਵੇਂ ਹੀਂ ਕਰੇਂਗਾ? ਉੱਤਰ ਮਿਲਿਆ, “ਮੈਂ ਆਪਣੇ ਦੋਸਤ ਨੂੰ ਜਾਣਦਾ ਹਾਂ, ਉਹ ਕਦੇ ਅਜਿਹਾ ਨਹੀਂ ਕਰੇਗਾ। ਪਰ ਜੇ ਉਹ ਅਜਿਹਾ ਕਹੇ ਤਾਂ?' ਦੋਸਤ ਨੇ ਖੜੇ ਮਾਣ ਨਾਲ ਕਿਹਾ, "ਹਾਂ, ਉਸ ਦੇ ਹਿਆਂ, ਮੈਂ ਪਵਿੱਤਰ ਮੰਦਰਾਂ ਨੂੰ ਵੀ ਅੱਗ ਲਾ ਦੇਵਾਂਗਾ।

ਇਵੇਂ ਹੀ, ਇਕ ਹੀ ਸ਼ਹਿਰ ਵਿਚ, ਹੜ੍ਹ ਵਿਚ ਘਿਰੇ ਦੇ ਦੋਸਤਾਂ ਨੇ ਜਦੋਂ ਡੀਜੇ ਨੂੰ ਬਹੁੜਨ ਲਈ ਸੁਨੇਹਾ ਭੇਜਿਆ ਤਾਂ ਵਿਚਾਰਾ ਡੀਜਾ ਦੋਸਤ ਇਸ ਦੁਚਿੱਤੀ ਵਿਚ ਹੀ ਪਾਗਲ ਹੋ ਗਿਆ ਕਿ ਪਹਿਲਾ ਕਿਸ ਵੱਲ ਜਾਵਾਂ।

ਇੱਕ ਹੋਰ ਮਿਸਾਲ ਹੈ : ਇਕ ਦੋਸਤ ਨੇ ਮਰਨ ਲੱਗਿਆਂ ਕਿਹਾ, 'ਆਪਣੀ ਮਾਂ ਦੀ ਦੇਖਭਾਲ ਕਰਨ ਦਾ ਮਾਣ ਮੈਂ ਉਮਰ ਵਿਚ ਵੱਡੇ ਦੋਸਤ ਨੂੰ ਦਿੰਦਾ ਹਾਂ ਅਤੇ ਆਪਣੀ ਧੀ ਦਾ ਵਿਆਹ ਕਰਨ ਦਾ ਮਾਣ ਛੋਟੋ ਦੋਸਤ ਨੂੰ ਇਸ ਮਾਣ ਭਰੇ ਦਾਅਵੇ ਉਤੇ ਲੋਕ ਤਾਂ ਹੋਸੇ ਪਰ ਦੋਸਤ ਖੁਸ਼ ਹੋਏ । ਛੋਟੇ ਦੋਸਤ ਨੇ ਆਪਣੀ ਧੀ ਅਤੇ ਦੋਸਤ ਦੀ ਧੀ ਦਾ ਇੱਕ ਹੀ ਦਿਹਾੜੇ ਆਪਣੀ ਅੱਧੀ-ਅੱਧੀ ਜਾਇਦਾਦ ਦਾ ਦਾਜ ਦੇ ਕੇ ਵਿਆਹ ਕੀਤਾ।

ਇਨ੍ਹਾਂ ਸਾਲਾਂ ਦਾ ਉਦੇਸ਼ ਇਹ ਦੱਸਣਾ ਹੈ ਕਿ ਦੋਸਤੀ ਕੀ ਹੋਇਆ ਕਰਦੀ ਸੀ ਅਤੇ ਅੱਜ ਕੱਲ੍ਹ ਇਹ ਕੀ ਬਣ ਗਈ ਹੈ। | ਦੋਸਤ ਇਕ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਦੀ ਕਿਸੇ ਨਾਲ ਤੁਲਨਾ ਨਹੀਂ

ਕੀਤੀ ਜਾ ਸਕਦੀ। ਦੋਸਤੀ ਵਿਚ ਮੱਦਦ ਕਰਨ ਵਾਲੇ ਦਾ ਧੰਨਵਾਦ ਨਹੀਂ ਕੀਤਾ ਜਾਂਦਾ, ਮੱਦਦ ਕਰਨ ਵਾਲਾ, ਮੱਦਦ ਲੈਣ ਵਾਲੇ ਦਾ ਧੰਨਵਾਦ ਕਰਦਾ ਹੈ।

ਇਕ ਵਾਰੀ ਜਦੋਂ ਫਿਲਾਸਫਰ ਡਾਇਓਜਿਨੀਸ ਨੂੰ ਮਾਲੀ ਸੰਕਟ ਆਣ ਬਣਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ, 'ਆਪਣੇ ਦੋਸਤਾਂ ਕੋਲ ਚੱਲਿਆਂ ਜਾਂ ਤਾਂ ਕਿ ਉਨ੍ਹਾਂ ਤੋਂ ਆਪਣੇ ਪੈਸੇ ਲੈ ਆਵਾਂ।

ਇਕ ਵਾਰੀ ਇਕ ਦੋਸਤ ਕੋਲ ਇਕ ਅਜਿਹਾ ਚੋੜ ਸੀ, ਜਿਸ ਦੇ ਦੀਆਂ ਇਕ ਦੋਸਤ ਨੂੰ ਲਾਭ ਹੁੰਦਾ ਸੀ ਤੇ ਦੂਜੇ ਨੂੰ ਨੁਕਸਾਨ

ਅਜਿਹੀਆਂ ਸਥਿਤੀਆਂ ਵਿਚ ਹੀ ਦੇਸਰੀ ਪਰਖੀ ਜਾਂਦੀ ਹੈ । ਪਿਆਰ ਅਸਲ ਵਿਚ ਖੂਬਸੂਰਤੀ ਦੀ ਭਾਵਨਾ ਵਿਚੋਂ ਉਪਜੀ ਦੋਸਤੀ ਹੁੰਦਾ ਹੈ।

ਉਹ ਦੋਸਤ ਕਿਥੇ ਹਨ, ਜਿਹੜੇ ਨਿਪੱਤਿਆਂ ਦੀ ਪੱਤ ਸਨ ਅਤੇ ਨਿਓਟਿਆਂ ਦੀ ਓਵ ਸਨ, ਉਹ ਦੋਸਤ ਕਿਥੇ ਹਨ, ਜਿਨ੍ਹਾਂ ਬਾਰੇ ਅਰਦਾਸ ਵਿਚ ਕਿਹਾ ਜਾਂਦਾ ਹੈ ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।


Post a Comment

أحدث أقدم