ਜ਼ਿੰਦਗੀ ਦੀਆਂ ਬਹਾਰਾਂ ਵਿਚੋਂ ਗੁਜ਼ਰਦਿਆਂਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ, ਜਿਸ ਨਾਲ ਸਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਹੈ ਅਤੇ ਹਰੇ-ਭਰੋ ਬਾਗ, ਸ਼ਮਸ਼ਾਨਘਾਟ ਦਿਸਣ ਲੱਗ ਪੈਂਦੇ ਹਨ।ਇਸ ਅਨੁਭਵ ਨੂੰ ਦੁੱਖ ਕਹਿੰਦੇ ਹਨ।ਦੁੱਖ ਇਕ ਮਾਨਸਿਕ ਸੰਕਲਪ ਹੈ, ਜਿਸ ਨਾਲ ਸਾਡੀ ਬਾਹਰੀ ਜਗਤ ਨੂੰ ਵੇਖਣ ਦੀ ਦ੍ਰਿਸ਼ਟੀ ਹੀ ਮਦਲ ਜਾਂਦੀ ਹੈ, ਕਿਉਂਕਿ ਸਤਰੰਗੀ ਪੀਂਘ ਉੱਤੇ ਦੌੜਦੇ-ਦੌੜਦੇ ਅਸੀਂ ਧਰਤੀ ਉੱਤੇ ਆ ਡਿਗਦੇ ਹਾਂ।ਭਾਵੇਂ ਕੋਈ ਦੁੱਖ ਅਜਿਹਾ ਨਹੀਂ ਜਿਹੜਾ ਸਮੇਂ ਦੇ ਬੀਤਣ ਨਾਲ ਮਿਟ ਨਹੀਂ ਜਾਂਦਾ ਪਰ ਕਈ ਦੁੱਖ ਅਜਿਹੇ ਹੁੰਦੇ ਹਨ ਜਿਹੜੇ ਸਾਨੂੰ ਸਦੀਆਂ ਤਕ ਹੰਢਾਉਣੇ ਪੈਂਦੇ ਹਨ ਸਰਹਿੰਦ ਦੀਆਂ ਕੰਧਾਂ ਵਿੱਚ ਚਿਣੇ ਹੋਏ ਸਾਹਿਬਜ਼ਾਦਿਆਂ ਦੇ ਮਾਸੂਮ ਚਿਹਰੇ ਉੱਤ ਸੰਜਮ ਅਤੇ ਸੰਤੋਖ ਦੀ ਮਿੱਠੀ-ਮਿੱਠੀ ਮੁਸਕਰਾਹਟ ਦੇ ਅਰਥ ਸ਼ਬਦਾਂ ਵਿਚ ਬਿਆਨ ਨਹੀਂ ਕੀਤੇ ਜਾ ਸਕਦੇ, ਉਨ੍ਹਾਂ ਦੀ ਵਿਥਿਆ ਦੱਸਣ ਲਈ ਸਦੀਆਂ ਦਾ ਸਮਾਂ ਚਾਹੀਦਾ ਹੈ।ਉਨ੍ਹਾਂ ਦੇ ਕੰਧਾਂ ਵਿਚ ਚਿਣੇ ਜਾਣ ਦੇ ਦੁੱਖ ਨੂੰ ਸ਼ਬਦਾਂ ਦਾ ਜਾਮਾ ਪਹਿਨਾਣ ਵਾਲਾ ਲੇਖਕ ਜਾਂ ਕਵੀ ਅਜੇ ਪੈਦਾ ਨਹੀਂ ਹੋਇਆ ।ਦੁੱਖ ਵਿਚੋਂ ਵਿਰਲਾਪ ਉਪਜਦਾ ਹੈ।ਵਿਰਲਾਪ ਨਾਲ ਸਾਡਾ ਮਨ ਖੁੱਕਦਾ ਹੈ। ਝੁਕਣ ਨਾਲ ਸਾਡੇ ਵਿਚੋਂ ਹਉਮੈ ਅਤੇ ਆਕੜ ਮਿੱਟਦੀ ਹੈ।ਮਹਾਨ ਦੁੱਖ , ਭਰਿਸ਼ਟ ਹੋਈਆਂ ਆਤਮਾਵਾਂ ਨੂੰ ਵੀ ਸਿੱਧੇ ਰਾਹ ਲੈ ਆਉਂਦਾ ਹੈ। ਇਵੇਂ ਦੁੱਖ, ਮਨੁੱਖੀ ਆਤਮਾ ਨੂੰ ਮਾਂਜਣ ਦਾ ਕਾਰਜ ਕਰਦਾ ਹੈ।ਦੁੱਖ ਹੀ ਗਿਆਨ ਦਾ ਪ੍ਰਮੁੱਖ ਸਰੋਤ ਹੈ। ਦੁੱਖ ਵਿੱਚ ਅਸੀਂ ਦੂਜਿਆਂ ਦੇ ਸਾਧ ਲਈ ਭਟਕਦੇ ਹਾਂ। ਇਹੀ ਕਣ ਹਮਦਰਦੀ ਦੀ ਬੁਨਿਆਦ ਹੈ। ਮਨੁੱਖੀ ਰਿਸ਼ਤਿਆਂ ਦੇ ਖੇਡਰ ਵਿਚ ਸਾਡੀ ਕਮਾਈ ਦੁੱਖਾਂ ਸਮੇਂ ਹੀ ਵੇਖਣ ਵਿਚ ਆਉਂਦੀ ਹੈ। ਇਕ ਵਿਧਵਾ ਨੂੰ ਆਪਣੇ ਪੈਰਾਂ 'ਤੇ ਖਲਣ ਵਿਚ ਲਗਭਗ ਅੱਠ ਸਾਲ ਲਗਦੇ ਹਨ। ਇਹ ਵਰੇ ਉਸ ਦੇ ਦੁੱਖਾਂ ਦੇ ਵਰੇ ਹੁੰਦੇ ਹਨ ਪਰ ਇਹੀ ਕਾਲ ਊਸ ਦੇ ਅਤਿਅੰਤ ਡੂੰਘੇ ਅਨੁਭਵਾਂ ਦਾ ਸਮਾਂ ਹੁੰਦਾ ਹੈ।ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜਰੂਰੀ ਹੁੰਦੇ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖਾਂ ਤੋਂ ਬਿਨਾਂ ਸੰਭਵ ਨਹੀਂ ਹੁੰਦੀ।ਸੰਸਾਰ ਵਿਚ ਵੱਡਾ ਯੋਗਦਾਨ ਦੁਖੀ ਵਿਅਕਤੀਆਂ ਨੇ ਹੀ ਪਾਇਆ ਹੈ।ਗੁਰੂ ਗੋਬਿੰਦ ਸਿੰਘ ਨੇ ਉਸੇ ਦਿਨ ਭਲਵਾਰ ਚੁੱਕ ਲਈ ਸੀ, ਜਿਸ ਦਿਨ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ ਸੀ। ਰਾਜਾ ਰਾਮ ਮੋਹਨ ਰਾਏ ਦੀ ਭਰਜਾਈ ਨੂੰ ਜਦੋਂ ਜ਼ਬਰਦਸਤੀ ਸਰੀ ਕੀਤਾ ਗਿਆ, ਉਸ ਵੇਲੇ ਉਸ ਦੀ ਸੋਚ ਵਿਚ ਸਤੀ ਦੇ ਵਿਰੁੱਧ ਅੰਦੋਲਨ ਪੈਦਾ ਹੋਇਆ। ਲੈਨਿਨ ਦੇ ਭਰਾ ਨੂੰ ਜਦੋਂ ਜਾਸ਼ਾਹੀ ਨੇ ਮਾਰਿਆ ਤਾਂ ਲੈਨਿਨ ਦੇ ਮਨ ਵਿਚ ਇਨਕਲਾਬ ਨੇ ਅੰਗੜਾਈ ਲਈ।ਦੁੱਖ ਸਾਡੀ ਭਾ ਨੂੰ ਚਮਕਾਉਣ ਦਾ ਇੱਕ ਵਸੀਲਾ ਹੁੰਦੇ ਹਨ।ਮੁਖੀ ਵਿਅਕਤੀਆਂ ਨੇ ਸੰਸਾਰ ਵਿਚ ਆਯਾਸ਼ੀ ਫੈਲਾਈ ਹੈ ਜਦੋਂ ਕਿ ਦੁੱਖਾਂ ਨੇ ਮਨੁੱਖਤਾ ਵਿਚ ਮਨੁੱਖੀ ਕਦਰਾਂ-ਕੀਮਤਾਂ ਦਾ ਨਿਰਮਾਣ ਕੀਤਾ ਹੈ।ਦੁੱਖਾਂ ਨੇ ਹੀ ਸੁੱਖਾਂ ਦੇ ਅਰਥ ਨਿਰਧਾਰਤ ਕੀਤੇ ਹਨ।ਭੇਜਨ ਹੋਣਾ ਪਰ ਭੁੱਖ ਨਾ ਲੱਗਣੀ, ਭੁੱਖ ਹੋਣੀ ਪਰ ਭੋਜਨ ਨਾ ਹੋਣਾ ਆਦਿ ਸਰੀਰਕ ਦੁੱਖ ਦੀਆਂ ਸਰਬ ਸਾਧਾਰਣ ਉਦਾਹਰਣਾਂ ਹਨ।ਵੱਡੇ ਵਿਅਕਤੀਆਂ ਦੇ ਦੁੱਖ ਵੱਡੇ ਹੁੰਦੇ ਹਨ।ਕੋਈ ਦੁੱਖ ਅਜਿਹਾ ਨਹੀਂ, ਜਿਸ ਨੂੰ ਮਨੁੱਖ ਬਰਦਾਸ਼ਤ ਨਾ ਕਰ ਸਕੇ ਪਰ ਦੇਖਣਾ ਇਹ ਹੈ ਕਿ ਦੁੱਖ ਨਾਲ ਵਿਅਕਤੀ ਭੁੱਖਦਾ ਹੈ ਜਾਂ ਦੁੱਖ ਦੀ ਸਵਾਰੀ ਕਰਦਾ ਹੈ।ਆਮ ਕਰਕੇ ਸਾਨੂੰ ਆਪਣੀ ਸਮੱਸਿਆ, ਦੁੱਖ ਅਤੇ ਦੂਜੇ ਦਾ ਦੁੱਖ, ਇੱਕ ਸਮੱਸਿਆ ਹੀ ਪ੍ਰਤੀਤ ਹੁੰਦੀ ਹੈ।ਜੇਕਰ ਅਸੀਂ ਸਾਰੇ ਆਪਣੇ-ਆਪਣੇ ਦੁੱਖਾਂ ਨੂੰ ਇਕ ਥਾਂ ਇਕੱਠੇ ਕਰ ਦੇਈਏ ਅਤੇ ਸਭ ਨੇ ਸਰਾਬ ਵੇਚਣ ਦਾ ਯਤਨ ਕਰੀਏ ਤਾਂ ਲਗਭਗ ਸਾਰੇ ਆਪਣੇ-ਆਪਣੇ ਦੁੱਖ, ਵਾਪਸ ਲੈ ਕੇ ਖੁਸ਼ ਹੋ ਜਾਣਗੇ। ਮਨੋਵਿਗਿਆਨਕ ਤੌਰ ਉਤੇ ਦੂਜਿਆਂ ਦੇ ਪ੍ਰਤੱਖ ਦੁੱਖ ਸਾਨੂੰ ਆਪਣੇ ਦੁੱਖ ਬਰਦਾਸ਼ਤ ਕਰਨ ਵਿਚ ਸਹਾਈ ਹੁੰਦੇ ਹਨ।ਮਹਾਨ ਦੁੱਖਾਂ ਵਿਚ ਮਹਾਨ ਨਾਇਕ ਸਿਰਜਣ ਦੀ ਸਮਰੱਥਾ ਹੁੰਦੀ ਹੈ।ਗੁਰੂ ਅਰਜਨ ਦੇਵ ਜੀ ਦੁੱਖਮਈ ਸਥਿਤੀਆਂ ਵਿਚੋਂ ਉਪਜੀ ਇਕ ਸ਼ਾਂਤ ਨਾਇਕ-ਆਤਮਾ ਸਨ।ਭੁੱਖ ਰਹੇ ਬੱਚਿਆਂ ਨੂੰ ਬਚਾਉਂਦਾ-ਬਚਾਉਂਦਾ ਜਦੋਂ ਇਕ ਸਾਧਾਰਣ ਵਿਅਕਤੀ ਆਪ ਡੁੱਬ ਜਾਂਦਾ ਹੈ ਤਾਂ ਉਹ ਕਰਤਵ, ਤਿਆਰੀ ਅਤੇ ਕੁਰਬਾਨੀ ਦੀਆਂ ਨਵੀਆਂ ਸਿਖਰਾਂ ਛੋਹ ਜਾਂਦਾ ਹੈ।ਦੁੱਖ ਸਿਰਜਣਾਡਮਿਕ ਸ਼ਕਤੀ ਦਾ ਸਰੋਤ ਹੁੰਦੇ ਹਨ। ਦੁੱਖਾਂ ਵਿਚ ਮਨੁੱਖ ਦੀ ਅਸਲੀ ਧਾਤ ਪਛਾਣੀ ਜਾਂਦੀ ਹੈ । ਪੋਰਸ ਵਲੋਂ ਸਿਕੰਦਰ ਨੂੰ ਦਿੱਤਾ ਜਵਾਬ ਦੁੱਖ ਦੀ ਕੁੱਖ ਵਿਚੋਂ ਸੂਰਜ ਵਾਂਗ ਉਗਮਿਆ।ਇਕ ਅਜਿਹਾ ਵਾਕ ਸੀ, ਜਿਸ ਨੇ ਜਿੱਤੇ ਹੋਏ ਸਿਕੰਦਰ ਦੇ ਮੁਕਾਬਲੇ , ਹਾਰੇ ਹੋਏ ਪੋਰਸ ਨੂੰ ਮਹਾਨ ਬਣਾ ਦਿੱਤਾ।ਭਾਰਤ ਦੇ ਇਤਿਹਾਸ ਵਿਚ ਕਵਲ ਸਿਕੰਦਰ ਅਜਿਹਾ ਹੈ, ਜਿਹੜਾ ਭਾਰਤ ਉੱਤੇ ਹਮਲਾਵਰ ਹੋਣ ਦੇ ਬਾਵਜੂਦ ਭਾਰੜੀਆਂ ਦੇ ਸਤਿਕਾਰ ਦਾ ਪਾਤਰ ਹੈ, ਕਿਉਂਕਿ ਉਸ ਨੇ ਪੋਰਮ ਦੇ ਦੁੱਖ ਨੂੰ ਸਮਝਿਆ ਸੀ।ਦੁਖ ਬਰਦਾਸ਼ਤ ਕਰਨ ਨਾਲ ਸਾਡੀ ਦੁੱਖ ਬਰਦਾਸ਼ਤ ਕਰਨ ਦੀ ਸਮਰੱਥਾ ਉਪਦੀ ਹੈ।ਦੁੱਖਾਂ ਦੇ ਬਰਦਾਸ਼ਤ ਕੀਤੇ ਜਾਣ ਨੂੰ ਨੇਮ ਕਰਨ ਲਈ ਮਨੁੱਖ ਨੇ ਕਈ ਰਸਮਾਂ-ਰੀਤਾਂ ਅਤੇ ਵਿਧੀਆਂ ਦਾ ਨਿਰਮਾਣ ਕੀਤਾ ਹੈ।ਕਿਹਾ ਜਾਂਦਾ ਹੈ ਕਿ ਦੁੱਖ ਇਕੱਲੇ ਨਹੀਂ ਆਉਂਦੇ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਪੱਤਝੜ ਮਗਰੋਂ ਬਹਾਰ ਨੇ ਆਉਣਾ ਹੀ ਆਉਣਾ ਹੈ ਅਰਥਾਤ ਦੁੱਖ, ਸੁੱਖ ਇਕ ਦੂਜੇ ਨਾਲ ਲੁਕਣਮੀਚੀ ਖੇਡਦੇ ਰਹਿੰਦੇ ਹਨ।ਸਵੈ-ਵਿਰੋਧੀ ਸ਼ਕਤੀਆਂ ਜ਼ਿੰਦਗੀ ਨੂੰ ਚਲਦੇ ਰੱਖਣ ਵਿਚ ਸਹਾਈ ਹੁੰਦੀਆਂ ਹਨ। ਜਿਵੇਂ ਅਰਾਂ ਦੀ ਖੁਸ਼ੀ ਸ਼ਬਦਾਂ ਵਿਚ ਨਹੀਂ ਪ੍ਰਗਟਾਈ ਜਾ ਸਕਦੀ, ਇਵੇਂ ਹੀ ਅੰਤਾਂ ਦੇ ਦੁੱਖ ਸਮੇਂ ਸਾਧਾਰਣ ਬੋਲੀ ਨੂੰ ਆਪਣੇ ਪ੍ਰਗਟਾਵੇ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ।ਦੂਜਿਆਂ ਦੇ ਦੁੱਖੜੇ ਸੂਣ ਕੇ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦੀ ਵਾਰਸ ਮਿਲਦੀ ਹੈ।ਕਿਸੇ ਦਾ ਬੱਚਾ ਡੁੱਬ ਕੇ ਮਰਨ ਦੀ ਖ਼ਬਰ ਨਾਲ ਸਾਨੂੰ ਆਪਣੇ ਬੱਚੇ ਵਧਦੇ ਪਿਆਰੇ ਲੱਗਣ ਲੱਗ ਪੈਂਦੇ ਹਨ। ਕਿਸੇ ਵਿਧਵਾ ਨੂੰ ਵੇਖ ਕੇ ਆਪਣਾ ਪਤੀ ਵਧੇਰੇ ਚੰਗਾ ਲੱਗਣ ਲੱਗ ਪੈਂਦਾ ਹੈ। ਕਿਸੇ ਦੀ ਪਤਨੀ ਦੀ ਮੌਤ ਦੀ ਖ਼ਬਰ ਸੁਣਕੇ ਸਾਨੂੰ ਆਪਣੀ ਪਤਨੀ ਦੁਬਾਰਾ ਪ੍ਰਾਪਤ ਹੋਈ ਪ੍ਰਤੀਤ ਹੋਣ ਲੱਗ ਪੈਂਦੀ ਹੈ।ਦੁੱਖ ਨਾਲ ਮਨੁੱਖ ਵਿਚ ਕੰਮ ਕਰਨ ਲਈ ਉਤਸ਼ਾਹ ਪੈਦਾ ਹੁੰਦਾ ਹੈ, ਪਰ ਇਹ ਸੰਭਵ ਤਾਂ ਹੀ ਹੁੰਦਾ ਹੈ ਜੋ ਉਸ ਸਾਹਮਣੇ ਕਈ ਉਦੇਸ਼ ਹੋਵੇ। ਦੁੱਖ ਨੂੰ ਭੁਲਾਉਣ ਅਤੇ ਘਟਾਉਣ ਦਾ ਉੱਤਮ ਢੰਗ ਆਪਣੇ ਆਪ ਨੂੰ ਕੰਮ ਵਿਚ ਲਾਉਣਾ ਹੁੰਦਾ ਹੈ ਅਰਥਾਤ ਮਨ ਵਿਚ ਪੈਦਾ ਹੋਏ ਖਾਲੀਪਣ ਨੂੰ ਕੰਮ ਦੀ ਸੰਸਥਾ ਨਾਲ ਭਰਨਾ।ਇਕ ਗਰਭਵਤੀ ਔਰਤ ਕਿਸੇ ਦੀ ਮੌਤ ਉੱਤੇ ਇਸ ਲਈ ਸਬਰ-ਸੰਤੋਖ ਕਰ ਲੈਂਦੀ ਹੈ, ਕਿਉਂਕਿ ਉਸ ਨੂੰ ਆਪਣਾ ਆਪ ਭਰਿਆ-ਭਰਿਆ ਲੱਗਦਾ ਹੈ।ਦੁੱਖ ਸਮੇਂ ਸਾਡਾ ਵਰਤਾਰਾ, ਸਾਡੀ ਸ਼ਖ਼ਸੀਅਤ ਦੀ ਕਿਸਮ, ਪੱਧਰ, ਨੂੰਘਾਈ ਅਤੇ ਵਿਸ਼ਾਲਤਾਂ ਨੂੰ ਨਿਰਧਾਰਚ ਕਰਦਾ ਹੈ। ਦੁੱਖ ਵਿਚ ਅਚਾਨਕ ਇਕੱਲੇ ਰਹਿ ਜਾਣ ਦਾ ਅਨੁਭਵ ਹੁੰਦਾ ਹੈ। ਇਵੇਂ ਦੁੱਖ ਵਿਚ ਅਸੀਂ ਆਪਣੇ ਆਪ ਨੂੰ ਮਿਲਦੇ ਹਾਂ। ਇਸ ਸਮੇਂ ਬਾਡੀ ਸ਼ਖ਼ਸੀਅਤ ਦੇ ਕਈ ਟੋਏ-ਟਿੱਬੇ ਪੱਧਰੇ ਹੋ ਜਾਂਦੇ ਹਨ।ਦੁੱਖ ਵਿਚ ਅਸੀਂ ਸਾਰੇ ਸਾਊ ਅਤੇ ਸਭਿਅਕ ਭਾਸ਼ਾ ਬੋਲਦੇ ਹਾਂ ਅਤੇ ਆਪਣੀ ਪਦਵੀ, ਆਮਦਨ ਜਾਂ ਗਿਆਨ ਦੇ ਆਧਾਰ ਉਤੇ ਨਹੀਂ, ਮਨੁੱਖਤਾ ਦੀ ਪੱਧਰ ਉੱਤੇ ਇਕਦੂਜੇ ਨਾਲ ਵਿਚਰਦੇ ਹਾਂ। ਇਨ੍ਹਾਂ ਪਲਾਂ ਵਿਚ ਸਾਨੂੰ ਗਿਆਨ ਹੋ ਜਾਂਦਾ ਹੈ ਕਿ ਮਨੁੱਖ ਦੀ ਹੋਣੀ ਵਿਚ ਅੰਤ ਨੂੰ ਦੁੱਖ ਹੈ।ਦੁੱਖ ਇਕ ਸਦੀਵੀ ਅਤੇ ਸਰਬਵਿਆਪਕ ਅਨੁਭਵ ਹੈ, ਜਦੋਂ ਕਿ ਸਿੱਖ, ਵਿਨ-ਪੁੰਗਰ ਦਾ ਭੁਲੇਖਾ ਬਣ ਥੇ ਰਹਿ ਜਾਂਦਾ ਹੈ। ਦੁੱਖ ਵਿਚ ਰੋਣ ਨਾਲ ਸਾਡੀ ਰੂਹ ਧੋਤੀ ਜਾਦੀ ਹੈ ਅਤੇ ਅਸੀਂ ਸਭ ਪ੍ਰਕਾਰ ਦੀ ਮਿਲਾਵਟ ਅਤੇ ਖੋਟ ਤੋਂ ਮੁੱਕਤ ਹੋ ਜਾਂਦੇ ਹਾਂ।ਦੁੱਖ ਵਿਚ ਛੋਟੀ ਤੋਂ ਛੋਟੀ ਆਮ ਵੀ ਸੂਰਜ ਦਾ ਦਰਜਾ ਰੱਖਦੀ ਹੈ। ਗੁੱਸਾ, ਦੁੱਖ ਦਾ ਵਿਗੜਿਆ ਰੂਪ ਹੁੰਦਾ ਹੈ। ਦੁੱਖ ਸਾਨੂੰ ਦੂਜਿਆਂ ਨਾਲ ਜੋੜਦਾ ਹੈ, ਜਦੋਂ ਕਿ ਗੁੱਸਾ ਸਾਨੂੰ ਨਿਖੇੜਦਾ ਹੈ ।ਇਹ ਦੁੱਖ ਦੀ ਪੱਧਰ ਅਤੇ ਸਾਡੀ ਸ਼ਖ਼ਸੀਅਤ ਉਤੇ ਨਿਰਭਰ ਕਰਦਾ ਹੈ ਕਿ ਅਸੀਂ ਦੁੱਖ ਦੇਣ ਵਾਲੇ ਨੂੰ ਸ਼ਾਹ ਕਰਨ ਦੇ ਮਨਸੂਬੇ ਬਣਾਉਂਦੇ ਹਾਂ ਕਿ ਉਸ ਨੂੰ ਮੁਆਫ਼ ਕਰ ਦਿੰਦੇ ਹਾਂ। ਅਸੀਂ ਸਾਰ ਇਸ ਭਰਮ ਦਾ ਸ਼ਿਕਾਰ ਹਾਂ ਕਿ ਸਾਡੇ ਦੁੱਖਾ ਜਿਹਾ ਕੋਈ ਦੁੱਖ ਨਹੀਂ।ਸੱਚ ਤਾਂ ਇਹ ਹੈ ਕਿ ਸਾਡੇ ਨੈਣ-ਨਕਸ਼ਾਂ ਵਾਂਗ ਸਾਡੇ ਦੁੱਖਾਂ ਦੀ ਵੀ ਆਪਣੀ ਹੀ ਨਿਵੇਕਲੀ ਅਤੇ ਨਿਜੀ ਕਿਸਮ ਹੁੰਦੀ ਹੈ।ਸਭ ਤੋਂ ਵਧੇਰੇ ਅਸਹਿ ਦੁੱਖ ਅਰਘਣਤਾ ਵਿਚੋਂ ਜਨਮਦੇ ਹਨ।ਵਫ਼ਾਈ, ਖੁਦਕੁਸ਼ੀ, ਤਲਾਕ ਆਦਿ ਅਕ੍ਰਿਤਘਣਤਾ ਦੀਆਂ ਉਦਾਹਰਣਾਂ ਹਨ।ਪਰਮਾਤਮਾ ਨੇ ਜਿਸ ਨੂੰ ਮਹਾਨ ਬਣਾਉਣਾ ਹੁੰਦਾ ਹੈ, ਉਸ ਨੂੰ ਪਹਿਲਾਂ ਉਹ ਆਪ, ਦੁੱਖਾਂ ਵਿਚੋਂ ਲੰਘ ਕੇ ਰੱਖਦਾ ਹੈ।ਦੁਸ਼ਮਣਾਂ ਦੇ ਪੱਧਰ ਅਸੀਂ ਖਿੜੇ ਮੱਥੇ ਸਰਦਾਸ਼ਤ ਕਰ ਲੈਂਦੇ ਹਾਂ ਪਰ ਸੰਜਣਾਂ ਦੇ ਫੁੱਲ ਲੱਗਣ ਨਾਲ ਵੀ ਮਨਸੂਰ ਵਾਂਗ ਸਾਡੀ ਰੂਹ ਅੰਬਰਾਂ ਤੱਕ ਕੁਰਲਾਉਦੀ ਹੈ।ਆਪਣੇ ਆਪਣੇ ਦੁੱਖ ਦੀਆਂ ਗੱਲਾਂ ਕਰਦਿਆਂ ਭਾਵੇਂ ਦੁੱਖ ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ ਪਰ ਬਹੁਤ ਸਾਰੇ ਵਿਅਕਤੀ ਇੱਕ ਥਾਂ ਇਕੱਠੇ ਹੋ ਕੇ , ਆਪਣੇ-ਆਪਣੇ ਦੁੱਖਾਂ ਦੀਆਂ ਗੱਲਾਂ ਕਰਗੇ, ਇਹ ਭਾਵ ਉਸਾਰਦੇ ਹਨ ਕਿ ਸਾਰੇ ਹੀ ਦੁੱਖੀ ਹਨ, ਜੋ ਦੁੱਖ ਨੂੰ ਬਰਦਾਸ਼ਤ ਹੀ ਕਰਨਾ ਚਾਹੀਦਾ ਹੈ।ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਨੂੰ ਦੁੱਖਮਈ ਸਥਿਤੀਆਂ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ, ਇਸੇ ਲਈ ਉਹ ਪਿਆਰ, ਸਨੇਹ ਅਤੇ ਹਮਦਰਦੀ ਦੀਆਂ ਪ੍ਰਤੀਕ ਹਨ ਅਤੇ ਉਹ ਇਨ੍ਹਾਂ ਭਾਵਾਂ ਨੂੰ ਵਧੇਰੇ ਨਿਪੁੰਨਤਾ ਨਾਲ ਪ੍ਰਗਟਾਉਂਦੀਆਂ ਹਨ।ਦੁੱਖ ਜੀਵਨ ਦਾ ਇਕ ਕਾਵਿਕ ਅਨੁਭਵ ਹੈ । ਇਸ ਤੋਂ ਬਚਣ ਦੀ ਥਾਂ ਇਸ ਨੂੰ ਹੰਢਾਉਣ ਦਾ ਜਿਗਰਾ ਅਤੇ ਹੌਸਲਾ ਉਸਾਰਨਾ ਚਾਹੀਦਾ ਹੈ ਅਤੇ ਇਸ ਰਾਹੀਂ ਆਪਣੇ ਵਿਚ ਇਨਸਾਨੀ ਗੁਣਾਂ ਨੂੰ ਉਪਜਾਉਣਾ ਚਾਹੀਦਾ ਹੈ।

Post a Comment